facebook-domain-verification=h83esclerenguv2hsf6i5irwvgigzw

ਜਾਣੋ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦਾ ਜਨਮ ਦਿਹਾੜਾ ਕਿਉ ਮਨਾਇਆ ਜਾਂਦਾ ਹੈ

ਗੱਲ ਕੋਈ 94-95 ਦੀ ਹੋਣੀ ਆ॥ ਉਸ ਸਮੇ ਸੰਤ ਜੀ ਦਾ ਨਾਮ ਲੈਣ ਤੇ ਵੀ ਪਾਬੰਦੀ ਸੀ ਜਿਸ ਘਰੋਂ ਸੰਤ ਜੀ ਦੀ ਤਸਵੀਰ ਮਿਲਦੀ ਸੀ ਉਸਤੇ ਦੇਸ਼ ਧਰੋਹ ਦਾ ਪਰਚਾ ਦਰਜ ਕਰ ਦਿੰਦੇ ਸਨ॥

ਇੱਕ ਦਿਨ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੀ ਸੀਨੀਅਰ ਲੀਡਰਸ਼ਿਪ ਮਾਨ ਸਾਬ ਦੇ ਘਰ ਬੈਠੀ ਸੀ ਜਿਸ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ,ਭਾਈ ਧਿਆਨ ਸਿੰਘ ਮੰਡ,ਬਲਵਿੰਦਰ ਸਿੰਘ ਬੈਂਸ ਜਗਮੋਹਣ ਸਿੰਘ ਟੋਨੀ ਅਨੂਪ ਸਿੰਘ ਸੰਧੂ ਤੇ ਹੋਰ ਵੀ ਕਈ ਆਗੂ ਮੌਜੂਦ ਸਨ॥ ਬੈਠੇ ਬੈਠੇ ਮਾਨ ਸਾਬ ਕਹਿੰਦੇ ਕਿ ਇਸ ਤਰਾਂ ਤਾਂ ਲੋਕ ਸੰਤ ਜੀ ਨੂੰ ਭੁੱਲ ਹੀ ਜਾਣਗੇ॥ ਆਉ ਉਸ ਯਾਰ ਨੂੰ ਯਾਦ ਕਰੀਏ.

ਵਿਚਾਰ ਹੋਈ ਕਿ ਕਿਸ ਤਰਾਂ ਯਾਦ ਕੀਤਾ ਜਾਵੇ॥ ਮਾਨ ਸਾਬ ਕਹਿੰਦੇ ਆਪਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ ਪਰ ਉਸ ਸਮੇ ਬਾਬਾ ਠਾਕੁਰ ਸਿੰਘ ਜੀ ਜਿਉਂਦੇ ਸਨ, ਸਰਦਾਰ ਧਿਆਨ ਸਿੰਘ ਮੰਡ ਕਹਿੰਦੇ ਕਿ ਟਕਸਾਲ ਵੱਲੋਂ ਸੰਤ ਜੀ ਨੂੰ ਸ਼ਹੀਦ ਨਹੀ ਐਲਾਨਿਆ ਗਿਆ,ਇਸ ਤਰਾਂ ਕਰਨ ਨਾਲ ਟਕਸਾਲ ਸਾਡੇ ਨਾਲ ਨਿਰਾਸ਼ ਹੋ ਜਾਵੇਗੀ॥ ਕਾਫੀ ਵਿਚਾਰ ਤੋਂ ਬਾਅਦ ਫੈਸਲਾ ਹੋਇਆ ਕਿ ਜਨਮ ਦਿਨ ਮਨਾਇਆ ਜਾਵੇ॥

ਸੋ ਫਿਰ ਅਸਲ ਤਰੀਕ ਤਾਂ ਅਜੇ ਦੂਰ ਸੀ ਮਾਨ ਸਾਬ ਕਹਿੰਦੇ ਹੁਣੇ ਹੀ ਮਨਾਉਣਾ ਹੈ ਸੋ 12 ਫਰਵਰੀ ਲਾਗੇ ਹੋਣ ਕਰਕੇ ਇਹ ਦਿਨ ਨਿਸ਼ਚਿਤ ਕੀਤਾ ਗਿਆ॥
ਸੋ ਸ਼ਰੇਆਮ ਐਲਾਨ ਕਰ ਦਿੱਤਾ ਗਿਆ ਕਿ ਸੰਤਾਂ ਦਾ ਜਨਮ ਦਿਨ ਮਨਾਇਆ ਜਾਵੇਗਾ॥ ਇੰਨਾ ਖੌਫ ਸੀ ਕਿ ਕੋਈ ਪੋਸਟਰ ਛਾਪਣ ਨੂੰ ਤਿਆਰ ਨਹੀ ਸੀ॥ ਫਿਰ ਦਿੱਲੀ ਦੇ ਇੱਕ ਹਿੰਦੂ ਬਜੁਰਗ ਜਿੰਨਾ ਦਾ ਪੋਤਾ ਸੰਤ ਜੀ ਦੀ ਅਰਦਾਸ ਤੇ ਬਰੇਨ ਟਿਊਮਰ ਤੋਂ ਠੀਕ ਹੋਇਆ ਸੀ ਉਹਨਾਂ ਨੇ ਪੋਸਟਰ ਛਾਪੇ॥

ਸੋ ਦਿਨ ਆ ਗਿਆ ਫਤਿਹਗੜ ਸਾਹਿਬ ਵਿੱਚ ਪੁਲਿਸ ਹੀ ਪੁਲਿਸ ਨਜ਼ਰ ਆਉਂਦੀ ਸੀ॥ ਸ਼ਿਵ ਸੈਨਾ ਵਾਲੇ ਕਹਿੰਦੇ ਮਾਨ ਦੀ ਕੋਠੀ ਨੂੰ ਘੇਰਾ ਪਾਵਾਂਗੇ॥ ਮਾਨ ਸਾਬ ਕਹਿੰਦੇ ਜਿਹੜਾ ਵੀ ਸਾਨੂੰ ਰੋਕੇਗਾ ਸਿੱਧੀਆਂ ਗੋਲੀਆਂ ਮਾਰਾਂਗੇ॥ ਸੋ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਨਾ ਸਾਰੇ ਸ਼ਿਵ ਸੈਨੀਏ ਘੇਰਕੇ ਅੰਦਰ ਸੁੱਟ ਦਿੱਤੇਂ॥ ਇਸ ਤਰਾਂ ਪਹਿਲੀ ਵਾਰ ਟੋਡਰ ਮੱਲ ਦੀਵਾਨ ਹਾਲ ਚ ਕੋਈ 200 ਦੇ ਕਰੀਬ ਸੰਗਤ ਦੀ ਹਾਜ਼ਰੀ ਚ ਸੰਤ ਜੀ ਦਾ ਜਨਮ ਦਿਨ ਮਨਾਇਆ ਗਿਆ॥

ਸਾਰੇ ਪੰਜਾਬ ਦੇ ਬਾਬੇ ਅਤੇ ਪੰਥਕ ਅਖਵਾੳੁਂਦੇ ਲੀਡਰਾਂ ਨੂੰ ਸੱਦਾ ਦਿੱਤਾ ਗਿਆ ਪਰ ਇੱਕ-ਦੋ ਬਾਬੇ ਛੱਡਕੇ ਕੋਈ ਮਾਈ ਦਾ ਲਾਲ ਲੀਡਰ ਜਾਂ ਬਾਬਾ ਨਾ ਆਇਆ॥
ਸੋ ਸਾਲ 94-95 ਤੋਂ ਲੈਕੇ 12 ਫਰਵਰੀ ਨੂੰ ਹਰ ਸਾਲ ਸੰਤ ਜੀ ਦਾ ਜਨਮ ਦਿਨ ਮਨਾਇਆ ਜਾਣ ਲੱਗਾ ਤੇ ਸਾਲ ਦਰ ਸਾਲ ਸੰਗਤਾਂ ਦਾ ਕਾਫਲਾ ਵਧਦਾ ਗਿਆ.

ਸ੍ਰੀ ਵਲੋ ਸਰਦਾਰ ਸ. ਸਿਮਰਨਜੀਤ ਸਿੰਘ ਮਾਨ ਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਅਤੇ ਸਮੂਹ ਸਰਬੱਤ ਖਾਲਸਾ ਜੱਥੇਬੰਦੀਆਂ,ਜੇ ਅੱਜ ਮੈ ਖਾਲਿਸਤਾਨ ਜਿੰਦਾਬਾਦ ਕਹਿ ਸਕਦਾ ਹਾਂ ਤਾਂ ਉਹ ਦੇਣ ਹੈ ਸਿਰਫ਼ ਤੇ ਸਿਰਫ਼ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਰਾਜਨੀਤਿਕ ਨੇਤਾ ਤਾ ਪੰਜਾਬ ਜਾਂ ਫੇਰ ਹਿੰਦੋਸਤਾਨ ਦੇ ਨੇਤਾ ਹੋਣਗੇ ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਪੂਰੇ ਦੁਨੀਆਂ ਦੇ ਇੰਟਰਨੈਸ਼ਨਲ ਨੇਤਾ ਹੈ ਤੇ ਸਦਾ ਰਹਿਣ ।

About admin

Leave a Reply

Your email address will not be published. Required fields are marked *